Director identification number – Punjabi
Australian Business Registry Services (ABRS) is responsible for the director identification number (director ID) program. If you are a director or plan to become one, you need a director ID.
ਇਸ ਪੰਨੇ ਨੂੰ ਹੋਰ ਭਾਸ਼ਾਵਾਂ ਵਿੱਚ ਦੇਖੋ।
Director ID ਕੀ ਹੁੰਦੀ ਹੈ?
Director ID ਇੱਕ 15 ਅੰਕਾਂ ਦਾ ਨਿੱਜੀ ਹਵਾਲਾ ਨੰਬਰ ਹੁੰਦਾ ਹੈ। ਇਹ ਡਾਇਰੈਕਟਰ ਜਾਂ ਡਾਇਰੈਕਟਰ ਬਣਨ ਦੀ ਯੋਜਨਾ ਬਣਾ ਰਹੇ ਕਿਸੇ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਜਦੋਂ ਉਹ ਸਾਡੇ ਨਾਲ ਆਪਣੀ ਪਛਾਣ ਦੀ ਪੁਸ਼ਟੀ ਕਰ ਲੈਂਦੇ ਹਨ।
ਤੁਹਾਨੂੰ ਲਾਜ਼ਮੀ ਤੌਰ 'ਤੇ ਆਪਣੀ ਖੁਦ ਦੀ director ID ਲਈ ਅਰਜ਼ੀ ਦੇਣੀ ਚਾਹੀਦੀ ਹੈ। ਤੁਹਾਨੂੰ ਸਿਰਫ਼ ਇੱਕ ਵਾਰ ਅਰਜ਼ੀ ਦੇਣ ਦੀ ਲੋੜ ਪਵੇਗੀ। ਤੁਸੀਂ ਆਪਣੀ director ID ਹਮੇਸ਼ਾ ਲਈ ਰੱਖਦੇ ਹੋ, ਭਾਵੇਂ ਤੁਸੀਂ:
- ਕੰਪਨੀਆਂ ਬਦਲਦੇ ਹੋ
- ਆਪਣਾ ਨਾਮ ਬਦਲਦੇ ਹੋ
- ਅੰਤਰਰਾਜੀ ਜਾਂ ਵਿਦੇਸ਼ ਚਲੇ ਜਾਂਦੇ ਹੋ।
Director ID ਗਲਤ ਜਾਂ ਫਰਜ਼ੀ ਡਾਇਰੈਕਟਰ ਪਛਾਣਾਂ ਦੀ ਵਰਤੋਂ ਨੂੰ ਰੋਕਣ ਵਿੱਚ ਮੱਦਦ ਕਰਨਗੀਆਂ।
ਕਿਸ ਨੂੰ ਅਰਜ਼ੀ ਦੇਣ ਦੀ ਲੋੜ ਹੈ ਅਤੇ ਕਦੋਂ?
ਤੁਹਾਨੂੰ ਇੱਕ director ID ਦੀ ਲੋੜ ਹੈ ਜੇਕਰ ਤੁਸੀਂ ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ਦੇ ਡਾਇਰੈਕਟਰ ਹੋ, ਜਾਂ ਡਾਇਰੈਕਟਰ ਬਣੋਗੇ:
- Corporations Act 2001 (Corporations Act) ਦੇ ਤਹਿਤ ਕਿਸੇ ਕੰਪਨੀ, ਰਜਿਸਟਰਡ ਆਸਟ੍ਰੇਲੀਆਈ ਸੰਸਥਾ, ਜਾਂ ਰਜਿਸਟਰਡ ਵਿਦੇਸ਼ੀ ਕੰਪਨੀ ਦੇ।
- Corporations (Aboriginal and Torres Strait Islander) Act 2006 (CATSI Act ) ਦੇ ਤਹਿਤ ਰਜਿਸਟਰਡ ਐਬੋਰਿਜ਼ਨਲ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਕਾਰਪੋਰੇਸ਼ਨ ਦੇ।
ਸਵੈ-ਪ੍ਰਬੰਧਿਤ ਸੁਪਰ ਫੰਡਾਂ ਦੇ ਕਾਰਪੋਰੇਟ ਟਰੱਸਟੀਆਂ ਲਈ ਵੀ director ID ਦੀ ਅਰਜ਼ੀ ਦੇਣੀ ਲਾਜ਼ਮੀ ਹੈ।
ਇਸ ਬਾਰੇ ਹੋਰ ਜਾਣਨ ਲਈ, ਦੇਖੋ ਕਿ ਕਿਸ ਨੂੰ director ID ਦੀ ਲੋੜ ਹੈ (ਅੰਗਰੇਜ਼ੀ ਵਿੱਚ)।
ਤੁਹਾਨੂੰ ਆਪਣੀ director ID ਲਈ ਅਰਜ਼ੀ ਦੇਣੀ ਲਾਜ਼ਮੀ ਹੈ ਜੇ ਤੁਸੀਂ:
- ਪਹਿਲਾਂ ਤੋਂ ਹੀ ਇੱਕ ਡਾਇਰੈਕਟਰ ਹੋ
- ਅਗਲੇ 12 ਮਹੀਨਿਆਂ ਵਿੱਚ ਡਾਇਰੈਕਟਰ ਬਣਨ ਦੀ ਯੋਜਨਾ ਬਣਾ ਰਹੇ ਹੋ।
ਜੇ ਤੁਹਾਨੂੰ ਆਪਣੀ director ID ਲਈ ਅਰਜ਼ੀ ਦੇਣ ਲਈ ਹੋਰ ਸਮੇਂ ਦੀ ਲੋੜ ਹੈ, ਤਾਂ ਤੁਹਾਨੂੰ director ID ਬਣਾਉਣ ਲਈ ਅਰਜ਼ੀ ਦੇਣ ਲਈ ਵਾਧੂ ਸਮਾਂ ਲੈਣ ਲਈ ਇੱਕ ਅਰਜ਼ੀ ਭਰਨ ਦੀ ਲੋੜ ਹੈ (NAT75390, PDF, 271KB) (ਅੰਗਰੇਜ਼ੀ ਵਿੱਚ)। ਜੇ ਤੁਹਾਨੂੰ ਫਾਰਮ ਭਰਨ ਵਿੱਚ ਮਦਦ ਚਾਹੀਦੀ ਹੈ, ਤਾਂ ਸਹਾਇਤਾ ਲੈਣ ਲਈ ਸਾਡੇ ਨਾਲ ਸੰਪਰਕ ਕਰੋ (ਅੰਗਰੇਜ਼ੀ ਵਿੱਚ)।
ਆਪਣੀ Director ID ਲਈ ਅਰਜ਼ੀ ਕਿਵੇਂ ਦੇਣੀ ਹੈ
ਤੁਹਾਨੂੰ ਲਾਜ਼ਮੀ ਤੌਰ 'ਤੇ ਆਪਣੀ ਖੁਦ ਦੀ director ID ਲਈ ਅਰਜ਼ੀ ਦੇਣੀ ਚਾਹੀਦੀ ਹੈ ਤਾਂ ਜੋ ਤੁਸੀਂ ਆਪਣੀ ਪਛਾਣ ਸਾਬਤ ਕਰ ਸਕੋ। ਕੋਈ ਵੀ ਤੁਹਾਡੇ ਲਈ ਅਰਜ਼ੀ ਨਹੀਂ ਦੇ ਸਕਦਾ ਹੈ।
ਇਸ ਲਈ ਅਰਜ਼ੀ ਦੇਣਾ ਮੁਫ਼ਤ ਹੈ।
ਜੇਕਰ ਤੁਹਾਡੇ ਕੋਲ ਆਸਟ੍ਰੇਲੀਆਈ ਪਛਾਣ ਦਸਤਾਵੇਜ਼ ਹਨ, ਤਾਂ ਤੁਹਾਡੇ ਲਈ director ID ਪ੍ਰਾਪਤ ਕਰਨ ਦਾ ਸਭ ਤੋਂ ਤੇਜ਼ ਤਰੀਕਾ ਹੇਠਾਂ ਲਿਖੇ ਅਨੁਸਾਰ ਔਨਲਾਈਨ ਅਰਜ਼ੀ ਦੇਣਾ ਹੈ।
ਕਦਮ 1 - MmyID ਬਣਾਓ
ਤੁਹਾਨੂੰ ਘੱਟੋ-ਘੱਟ ਸਟੈਂਡਰਡ ਪਛਾਣ ਸ਼ਕਤੀ ਵਾਲੀ myID ਦੀ ਲੋੜ ਪਵੇਗੀ।
ਜੇ ਤੁਸੀਂ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਅਤੇ:
- ਤੁਹਾਡੇ ਕੋਲ ਪਹਿਲਾਂ ਹੀ myID ਹੈ, ਕਦਮ 2 'ਤੇ ਜਾਓ
- ਤੁਹਾਡੇ ਕੋਲ myID ਨਹੀਂ ਹੈ, ਤੁਹਾਨੂੰ ਇਸਨੂੰ ਬਣਾਉਣ ਦੀ ਲੋੜ ਪਵੇਗੀ। ਵੇਖੋ How to set up myID (ਅੰਗਰੇਜ਼ੀ ਵਿੱਚ)
- ਤੁਸੀਂ ਸਿਰਫ਼ ਇੱਕ ਬੁਨਿਆਦੀ ਪਛਾਣ ਸ਼ਕਤੀ ਵਾਲੀ myID ਬਣਾ ਸਕਦੇ ਹੋ, ਤਾਂ ਤੁਸੀਂ ਆਪਣੀ director ID ਲਈ ਫ਼ੋਨ ਦੁਆਰਾ ਜਾਂ ਕਾਗਜ਼ ਫਾਰਮ ਭਰਕੇ ਅਰਜ਼ੀ ਦੇ ਸਕਦੇ ਹੋ। ਦੇਖੋ, ਆਪਣੀ director ID ਲਈ ਅਰਜ਼ੀ ਦਿਓ (ਅੰਗਰੇਜ਼ੀ ਵਿੱਚ)।
ਕਦਮ 2 - ਆਪਣੇ ਪਛਾਣ ਦਸਤਾਵੇਜ਼ ਤਿਆਰ ਕਰੋ
ਅਸੀਂ ਤੁਹਾਨੂੰ ਸਵਾਲ ਪੁੱਛਾਂਗੇ ਤਾਂ ਜੋ ਅਸੀਂ ਤੁਹਾਡੀ ਪਛਾਣ ਦੀ ਪੁਸ਼ਟੀ ਕਰ ਸਕੀਏ ਅਤੇ ਤੁਹਾਡੇ myID ਨੂੰ ਤੁਹਾਡੇ ਆਸਟ੍ਰੇਲੀਆਈ ਟੈਕਸੇਸ਼ਨ ਆਫਿਸ (ATO) ਰਿਕਾਰਡ ਨਾਲ ਲਿੰਕ ਕਰ ਸਕੀਏ।
ਜਦੋਂ ਤੁਸੀਂ ਅਰਜ਼ੀ ਦਿੰਦੇ ਹੋ, ਤਾਂ ਤੁਹਾਨੂੰ ਲੋੜ ਪਵੇਗੀ:
- ਆਪਣੇ ਟੈਕਸ ਫਾਈਲ ਨੰਬਰ (TFN) ਦੀ
- ATO ਦੁਆਰਾ ਰਿਕਾਰਡ ਕੀਤੇ ਆਪਣੇ ਰਿਹਾਇਸ਼ੀ ਪਤੇ ਦੀ
- ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ 2 ਦਸਤਾਵੇਜ਼ਾਂ ਤੋਂ ਜਾਣਕਾਰੀ ਦੀ।
ਹੇਠ ਲਿਖਿਆਂ ਬਾਰੇ ਪਤਾ ਕਰਨ ਲਈ ਆਪਣੀ ਪਛਾਣ ਦੀ ਪੁਸ਼ਟੀ (ਅੰਗਰੇਜ਼ੀ ਵਿੱਚ) ਦੇਖੋ:
- ਉਹਨਾਂ ਦਸਤਾਵੇਜ਼ਾਂ ਦੀਆਂ ਉਦਾਹਰਨਾਂ, ਜਿੰਨ੍ਹਾਂ ਦੀ ਵਰਤੋਂ ਤੁਸੀਂ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਕਰ ਸਕਦੇ ਹੋ
- ਉਹ ਜਾਣਕਾਰੀ ਜੋ ਤੁਹਾਨੂੰ ਇਹਨਾਂ ਦਸਤਾਵੇਜ਼ਾਂ ਤੋਂ ਦੇਣ ਦੀ ਲੋੜ ਹੋਵੇਗੀ
- ਪਛਾਣ ਦਸਤਾਵੇਜ਼ ਜੇ ਤੁਸੀਂ ਕਾਗਜ਼ੀ ਫਾਰਮ ਦੀ ਵਰਤੋਂ ਕਰਕੇ ਅਰਜ਼ੀ ਦੇ ਰਹੇ ਹੋ ਤਾਂ ਤੁਹਾਨੂੰ ਤਸਦੀਕਸ਼ੁਦਾ ਕਾਪੀਆਂ ਦੇਣ ਦੀ ਲੋੜ ਪਵੇਗੀ।
ਕਦਮ 3 - ਆਪਣੀ ਅਰਜ਼ੀ ਨੂੰ ਪੂਰਾ ਕਰੋ
ਜੇ ਤੁਹਾਡੇ ਕੋਲ ਆਪਣਾ myID ਅਤੇ ਤੁਹਾਡੇ ਪਛਾਣ ਦਸਤਾਵੇਜ਼ ਹਨ, ਤਾਂ ABRS ਔਨਲਾਈਨ ਵਿੱਚ ਇੱਥੇ ਲੌਗ-ਇਨ ਕਰੋ।
- myID ਨਾਲ ਹੁਣੇ ਅਰਜ਼ੀ ਦਿਓ (ਅੰਗਰੇਜ਼ੀ ਵਿੱਚ)
ਜਦੋਂ ਤੁਸੀਂ ਲੌਗ-ਇਨ ਕਰਦੇ ਹੋ, ਤਾਂ ਤੁਹਾਨੂੰ ਇੱਕ 4-ਅੰਕਾਂ ਦਾ ਕੋਡ ਪ੍ਰਾਪਤ ਹੋਵੇਗਾ ਜਿਸਨੂੰ ਤੁਹਾਨੂੰ ਆਪਣੀ myID ਐਪ ਵਿੱਚ ਭਰਨ ਦੀ ਲੋੜ ਹੈ।
ਜਦੋਂ ਤੁਸੀਂ ਆਪਣੀ ਅਰਜ਼ੀ ਨੂੰ ਪੂਰਾ ਕਰ ਲੈਂਦੇ ਹੋ, ਤਾਂ ਤੁਹਾਡੀ director ID ਤੁਹਾਡੀ ਸਕ੍ਰੀਨ 'ਤੇ ਦਿਖਾਈ ਦੇਵੇਗੀ।
ਆਸਟ੍ਰੇਲੀਆ ਵਿੱਚ ਰਹਿਣ ਵਾਲੇ ਡਾਇਰੈਕਟਰਾਂ ਲਈ ਹੋਰ ਤਰੀਕੇ
ਫ਼ੋਨ ਦੁਆਰਾ ਅਰਜ਼ੀ ਦੇਣਾ
ਜੇ ਤੁਸੀਂ ਇਸ ਸਮੇਂ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਅਤੇ ਔਨਲਾਈਨ ਅਰਜ਼ੀ ਨਹੀਂ ਦੇ ਸਕਦੇ ਹੋ, ਤਾਂ director ID ਲੈਣ ਲਈ ਅਰਜ਼ੀ ਦੇਣ ਲਈ ਸਾਨੂੰ ਫ਼ੋਨ ਕਰੋ (ਅੰਗਰੇਜ਼ੀ ਵਿੱਚ)।
ਜਦੋਂ ਤੁਸੀਂ ਫ਼ੋਨ ਰਾਹੀਂ ਅਰਜ਼ੀ ਦਿੰਦੇ ਹੋ, ਤਾਂ ਤੁਹਾਨੂੰ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਕਿਹਾ ਜਾਵੇਗਾ। ਅਸੀਂ ਤੁਹਾਨੂੰ ਸਾਡੇ ਕੋਲ ਮੌਜੂਦ ਤੁਹਾਡੇ ਬਾਰੇ ਜਾਣਕਾਰੀ ਦੇ ਅਧਾਰ 'ਤੇ ਸਵਾਲ ਪੁੱਛਾਂਗੇ, ਜਿਸ ਵਿੱਚ ਤੀਜੀਆਂ ਧਿਰਾਂ ਅਤੇ ਹੋਰ ਸਰਕਾਰੀ ਵਿਭਾਗਾਂ ਦੀ ਜਾਣਕਾਰੀ ਵੀ ਸ਼ਾਮਲ ਹੈ। ਵਧੇਰੇ ਜਾਣਕਾਰੀ ਲਈ, ਆਪਣੀ ਪਛਾਣ ਸਿੱਧ ਕਰੋ (ਅੰਗਰੇਜ਼ੀ ਵਿੱਚ) ਦੇਖੋ।
ਕਾਗਜ਼ੀ ਫਾਰਮ ਨਾਲ ਅਰਜ਼ੀ ਦਿਓ
ਜੇ ਤੁਸੀਂ ਔਨਲਾਈਨ ਜਾਂ ਫ਼ੋਨ ਦੁਆਰਾ ਅਰਜ਼ੀ ਨਹੀਂ ਦੇ ਸਕਦੇ ਹੋ, ਤਾਂ ਤੁਸੀਂ ਇੱਕ ਕਾਗਜ਼ੀ ਅਰਜ਼ੀ ਫਾਰਮ ਡਾਊਨਲੋਡ ਕਰਕੇ -ਆਸਟ੍ਰੇਲੀਆ ਵਿੱਚ ਰਹਿਣ ਵਾਲੇ ਲੋਕਾਂ ਲਈ – director identification number ਲਈ ਅਰਜ਼ੀ (NAT 75437, PDF, 230KB) (ਅੰਗਰੇਜ਼ੀ ਵਿੱਚ) - ਦੀ ਵਰਤੋਂ ਕਰ ਸਕਦੇ ਹੋ।
ਜੇ ਤੁਹਾਨੂੰ ਫਾਰਮ ਭਰਨ ਵਿੱਚ ਮਦਦ ਦੀ ਲੋੜ ਹੈ ਜਾਂ ਸਹਾਇਤਾ ਦੀ ਲੋੜ ਹੈ, ਤਾਂ ਸਾਡੇ ਨਾਲ ਸੰਪਰਕ ਕਰੋ (ਅੰਗਰੇਜ਼ੀ ਵਿੱਚ)।
ਆਸਟ੍ਰੇਲੀਆ ਤੋਂ ਬਾਹਰ ਰਹਿੰਦੇ ਡਾਇਰੈਕਟਰਾਂ ਲਈ
ਜੇਕਰ ਤੁਸੀਂ ਆਸਟ੍ਰੇਲੀਆ ਤੋਂ ਬਾਹਰ ਰਹਿੰਦੇ ਹੋ ਅਤੇ ਸਿਰਫ਼ ਬੇਸਿਕ ਪਛਾਣ ਸ਼ਕਤੀ ਵਾਲੀ myID ਹੀ ਪ੍ਰਾਪਤ ਕਰ ਸਕਦੇ ਹੋ, ਤਾਂ ਤੁਹਾਨੂੰ ਡਾਇਰੈਕਟਰ ਦੇ ਅਡੈਂਟੀਫਿਕੇਸ਼ਨ ਨੰਬਰ ਲਈ ਅਰਜ਼ੀ (NAT75433, PDF, 651KB) (ਅੰਗਰੇਜ਼ੀ ਵਿੱਚ) ਭਰਨ ਦੀ ਲੋੜ ਹੋਵੇਗੀ।
ਤੁਹਾਨੂੰ ਆਪਣੇ ਪਛਾਣ ਦਸਤਾਵੇਜ਼ਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਦੇਣ ਦੀ ਵੀ ਲੋੜ ਪਵੇਗੀ। ਵਧੇਰੇ ਜਾਣਕਾਰੀ ਲਈ, ਆਪਣੀ ਪਛਾਣ ਦੀ ਪੁਸ਼ਟੀ ਕਰੋ (ਅੰਗਰੇਜ਼ੀ ਵਿੱਚ) ਦੇਖੋ।
ਇਹ ਕਿਵੇਂ ਪਤਾ ਕਰਨਾ ਹੈ ਕਿ ਕੀ ਤੁਹਾਨੂੰ ਤੁਹਾਡੀ ਸਹਿਮਤੀ ਤੋਂ ਬਿਨਾਂ ਡਾਇਰੈਕਟਰ ਨਿਯੁਕਤ ਕਰ ਦਿੱਤਾ ਗਿਆ ਹੈ
ਜੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਤੁਹਾਡੀ ਸਹਿਮਤੀ ਤੋਂ ਬਿਨਾਂ ਕਿਸੇ ਕੰਪਨੀ ਦੇ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਗਿਆ ਹੈ, ਤਾਂ ਤੁਸੀਂ ਆਸਟ੍ਰੇਲੀਅਨ ਸਕਿਓਰਟੀਜ਼ ਐਂਡ ਇਨਵੈਸਟਮੈਂਟ ਕਮਿਸ਼ਨ (ASIC’s) ਕੋਲ ਗ਼ੈਰ-ਸਹਿਮਤੀ ਵਾਲੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ (ਅੰਗਰੇਜ਼ੀ ਵਿੱਚ) ਇੱਕ ਔਨਲਾਈਨ ਪੁੱਛਗਿੱਛ ਫਾਰਮ ਦਰਜ ਕਰ ਸਕਦੇ ਹੋ।
ਹੇਠਾਂ ਦਿੱਤੇ ਵਿਕਲਪਾਂ ਦੀ ਚੋਣ ਕਰੋ:
- ਮੇਰਾ ਸਵਾਲ – ਕੰਪਨੀ ਬਾਰੇ ਹੈ
- ਮੈਂ ਜਾਣਨਾ ਚਾਹੁੰਦਾ ਹਾਂ ਕਿ ਜਾਣਕਾਰੀ ਕਿਵੇਂ ਬਣਾਈ ਰੱਖਣੀ ਹੈ
ਤੁਹਾਨੂੰ ਇਹ ਦੇਣ ਦੀ ਲੋੜ ਪਵੇਗੀ:
- ਆਪਣੇ ਨਿੱਜੀ ਵੇਰਵੇ
- ਆਸਟ੍ਰੇਲੀਅਨ ਕੰਪਨੀ ਨੰਬਰ (ACN)
- ਕੰਪਨੀ ਦਾ ਨਾਮ
- ਉਹ ਜਾਣਕਾਰੀ ਜੋ ਦੱਸਦੀ ਹੈ ਕਿ ਤੁਸੀਂ ਉਸ ਸੰਸਥਾ ਦਾ ਡਾਇਰੈਕਟਰ ਬਣਨ ਲਈ ਆਪਣੀ ਸਹਿਮਤੀ ਪ੍ਰਦਾਨ ਨਹੀਂ ਕੀਤੀ ਸੀ।
ਤੁਹਾਡੀ ਪੁੱਛਗਿੱਛ ਦੀ ਜਾਂਚ (ASIC) ਦੁਆਰਾ ਕੀਤੀ ਜਾਵੇਗੀ, ਅਤੇ ਤੁਹਾਨੂੰ ਨਤੀਜਾ ਪ੍ਰਦਾਨ ਕੀਤਾ ਜਾਵੇਗਾ।
ਆਪਣੀ Director ID ਨਾਲ ਕੀ ਕਰਨਾ ਹੈ
ਇੱਕ ਵਾਰ ਜਦੋਂ ਤੁਸੀਂ ਆਪਣੀ director ID ਪ੍ਰਾਪਤ ਕਰ ਲੈਂਦੇ ਹੋ, ਤਾਂ ਇਸਨੂੰ ਆਪਣੇ ਕੰਪਨੀ ਦੇ ਰਿਕਾਰਡਾਂ ਜਾਂ ਸੌਫ਼ਟਵੇਅਰ ਸਿਸਟਮ ਵਿੱਚ ਸੁਰੱਖਿਅਤ ਤਰੀਕੇ ਨਾਲ ਸਟੋਰ ਕਰੋ।
ਜੇ ਤੁਹਾਡੇ ਕੋਲ ਸਟੈਂਡਰਡ ਪਛਾਣ ਸ਼ਕਤੀ ਜਾਂ ਇਸ ਤੋਂ ਵੱਧ ਵਾਲੀ myID ਹੈ, ਤਾਂ ਤੁਸੀਂ ਆਪਣੀ director ID ਨੂੰ ਵੇਖਣ ਲਈ, ਜਾਂ ਕਿਸੇ ਵੀ ਸਮੇਂ ਆਪਣੇ ਵੇਰਵਿਆਂ ਨੂੰ ਅੱਪਡੇਟ ਕਰਨ ਲਈ ABRS ਵਿੱਚ ਔਨਲਾਈਨ ਲੌਗਇਨ ਕਰ ਸਕਦੇ ਹੋ।
ਆਪਣੇ ਵੇਰਵਿਆਂ ਨੂੰ ਦੇਖੋ ਜਾਂ ਅੱਪਡੇਟ ਕਰੋ
ਜੇ ਤੁਸੀਂ ਔਨਲਾਈਨ ਅਰਜ਼ੀ ਦਿੱਤੀ ਹੈ ਅਤੇ ਤੁਹਾਡੇ ਕੋਲ myID ਹੈ
ਜੇ ਤੁਹਾਡੇ ਕੋਲ ਘੱਟੋ ਘੱਟ ਸਟੈਂਡਰਡ ਪਛਾਣ ਸ਼ਕਤੀ ਵਾਲੀ myID ਹੈ, ਤਾਂ ਤੁਸੀਂ ABRS online ਵਿੱਚ ਲੌਗਇਨ ਕਰ ਸਕਦੇ ਹੋ (ਅੰਗਰੇਜ਼ੀ ਵਿੱਚ)। ਇੱਕ ਵਾਰ ਜਦ ਤੁਸੀਂ ਲੌਗਇਨ ਕਰਦੇ ਹੋ, ਤਾਂ ਤੁਸੀਂ ਇਹ ਕਰ ਸਕਦੇ ਹੋ:
- ਆਪਣੀ director ID ਨੂੰ ਦੇਖੋ, ਜਿਸ ਵਿੱਚ ਇਸ ਦੀ ਸਥਿਤੀ ਵੀ ਸ਼ਾਮਲ ਹੈ
- (ਤੁਹਾਡਾ director ID ਨੰਬਰ ਹੋਮ ਸਕ੍ਰੀਨ ਦੇ ਉੱਪਰਲੇ ਸੱਜੇ ਕੋਨੇ ਵਿੱਚ ਦਿਖਾਇਆ ਗਿਆ ਹੈ)
- ਨਿੱਜੀ ਵੇਰਵੇ ਦੇਖੋ ਦੀ ਚੋਣ ਕਰਕੇ ਆਪਣੇ ਨਿੱਜੀ ਵੇਰਵਿਆਂ ਨੂੰ ਅੱਪਡੇਟ ਕਰੋ
- ਆਪਣੇ director ID ਨੰਬਰ ਦੇ ਹੇਠਾਂ ਡਾਊਨਲੋਡ director ID ਬਟਨ ਦੀ ਵਰਤੋਂ ਕਰਦਿਆਂ, ਆਪਣੇ director ID ਵੇਰਵਿਆਂ ਦੀ PDF ਕਾਪੀ ਡਾਊਨਲੋਡ ਕਰੋ।
ਜੇ ਤੁਸੀਂ ਫ਼ੋਨ ਰਾਹੀਂ ਜਾਂ ਕਾਗਜ਼ੀ ਅਰਜ਼ੀ ਦਿੱਤੀ ਹੈ ਅਤੇ ਤੁਹਾਡੇ ਕੋਲ myGov ਖਾਤਾ ਹੈ
ਜੇ ਤੁਸੀਂ ਫ਼ੋਨ ਜਾਂ ਕਾਗਜ਼ ਦੁਆਰਾ ਆਪਣੀ director ID ਲਈ ਅਰਜ਼ੀ ਦਿੱਤੀ ਹੈ, ਅਤੇ ਤੁਹਾਡੇ ਕੋਲ ATO ਨਾਲ ਜੁੜਿਆ myGov ਖਾਤਾ ਹੈ, ਤਾਂ ਤੁਹਾਡੀ director ID ਨੋਟੀਫਿਕੇਸ਼ਨ ਤੁਹਾਡੇ myGov ਇਨਬਾਕਸ ਵਿੱਚ ਭੇਜੀ ਜਾਂਦੀ ਹੈ।
ਆਪਣੀ director ID ਨੋਟੀਫਿਕੇਸ਼ਨ ਲੱਭਣ ਲਈ:
- ਆਪਣੇ myGov ਖਾਤੇ ਵਿੱਚ ਸਾਈਨ ਇਨ ਕਰੋ
- ਇਨਬਾਕਸ ਚੁਣੋ
- ਆਪਣੀ director ID ਸੂਚਨਾ ਨੂੰ ਲੱਭਣ ਲਈ ਸਰਚ ਬਾਰ ਦੀ ਵਰਤੋਂ ਕਰੋ, ਜਾਂ ਆਪਣੇ ਸੁਨੇਹਿਆਂ ਨੂੰ ਸਕ੍ਰੌਲ ਕਰੋ
- ਸੁਨੇਹੇ ਨੂੰ ਖੋਲ੍ਹੋ, ਅਤੇ ਤੁਹਾਡੀ director ID ਉੱਪਰਲੇ ਸੱਜੇ ਕੋਨੇ ਵਿੱਚ ਦਿਖਾਈ ਦੇਵੇਗੀ।
ਜੇ ਤੁਸੀਂ ਫ਼ੋਨ ਜਾਂ ਕਾਗਜ਼ ਰਾਹੀਂ ਅਰਜ਼ੀ ਦਿੱਤੀ ਹੈ ਅਤੇ ਤੁਹਾਡੇ ਕੋਲ myGov ਖਾਤਾ ਨਹੀਂ ਹੈ
ਜੇ ਤੁਸੀਂ ਫ਼ੋਨ ਜਾਂ ਕਾਗਜ਼ੀ ਫਾਰਮ ਦੁਆਰਾ ਆਪਣੀ director ID ਲਈ ਅਰਜ਼ੀ ਦਿੱਤੀ ਹੈ, ਅਤੇ ਤੁਹਾਡੇ ਕੋਲ myGov ਖਾਤਾ ਨਹੀਂ ਹੈ, ਤਾਂ ਤੁਹਾਡੀ director ID ਨੋਟੀਫਿਕੇਸ਼ਨ ਡਾਕ ਦੁਆਰਾ ਭੇਜੀ ਜਾਂਦੀ ਹੈ, ਜੋ ਤੁਸੀਂ ਆਪਣੀ ਅਰਜ਼ੀ ਦੇ ਸਮੇਂ ਪ੍ਰਦਾਨ ਕੀਤਾ ਸੀ।
ਇਸ ਚਿੱਠੀ ਵਿੱਚ ਤੁਹਾਡਾ director ID ਨੰਬਰ ਸ਼ਾਮਲ ਹੈ, ਅਤੇ ਇਸ ਨੂੰ ਤੁਹਾਡੇ ਰਿਕਾਰਡਾਂ ਵਾਸਤੇ ਸੰਭਾਲ ਕੇ ਰੱਖਿਆ ਜਾਣਾ ਚਾਹੀਦਾ ਹੈ।
ਜੇ ਤੁਹਾਡੇ ਕੋਲ ਹੁਣ ਇਹ ਚਿੱਠੀ ਨਹੀਂ ਹੈ ਜਾਂ ਤੁਹਾਨੂੰ ਕਿਸੇ ਹੋਰ ਕਾਪੀ ਦੀ ਲੋੜ ਹੈ, ਤਾਂ ਤੁਸੀਂ ਆਪਣੇ director ID ਨੋਟੀਫਿਕੇਸ਼ਨ ਦੀ ਕਾਪੀ ਦੀ ਬੇਨਤੀ ਕਰਨ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਜੇ ਤੁਸੀਂ ਆਪਣੇ ਵੇਰਵਿਆਂ ਨੂੰ ਔਨਲਾਈਨ ਜਾਂ ਫ਼ੋਨ ਦੁਆਰਾ ਅੱਪਡੇਟ ਨਹੀਂ ਕਰ ਸਕਦੇ, ਤਾਂ ਤੁਸੀਂ ਕਾਗਜ਼ੀ ਫਾਰਮ ਦੀ ਵਰਤੋਂ ਕਰ ਸਕਦੇ ਹੋ। ਆਪਣੇ ਨਿੱਜੀ ਵੇਰਵਿਆਂ ਨੂੰ ਅੱਪਡੇਟ ਕਰੋ (NAT 75330, PDF 343KB) (ਅੰਗਰੇਜ਼ੀ ਵਿੱਚ) ਨੂੰ ਡਾਊਨਲੋਡ ਕਰੋ।
ਸਾਡੇ ਨਾਲ ਸੰਪਰਕ ਕਰੋ
ਸਾਨੂੰ ਫ਼ੋਨ ਕਰੋ
ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8:00 ਵਜੇ ਤੋਂ ਸ਼ਾਮ 6:00 ਵਜੇ ਦੇ ਵਿਚਕਾਰ ਸਾਨੂੰ ਫ਼ੋਨ ਕਰ ਸਕਦੇ ਹੋ।
- ਜੇ ਤੁਸੀਂ ਆਸਟਰੇਲੀਆ ਵਿੱਚ ਹੋ, ਤਾਂ 13 62 50 'ਤੇ ਫ਼ੋਨ ਕਰੋ।
- ਜੇ ਤੁਸੀਂ ਵਿਦੇਸ਼ ਵਿੱਚ ਹੋ, ਤਾਂ +61 2 6216 3440 'ਤੇ ਫ਼ੋਨ ਕਰੋ।
- ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS ਨੈਸ਼ਨਲ) - ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8:00 ਵਜੇ ਤੋਂ ਸ਼ਾਮ 6:00 ਵਜੇ ਦੇ ਵਿਚਕਾਰ 13 14 50 'ਤੇ TIS ਨੈਸ਼ਨਲ ਨੂੰ ਫ਼ੋਨ ਕਰਕੇ ਆਪਣੀ ਪਸੰਦੀਦਾ ਭਾਸ਼ਾ ਵਿੱਚ ਸਾਡੇ ਨਾਲ ਗੱਲ ਕਰ ਸਕਦੇ ਹੋ। ਜੇ ਤੁਸੀਂ ਵਿਦੇਸ਼ ਤੋਂ ਫ਼ੋਨ ਕਰ ਰਹੇ ਹੋ, ਤਾਂ +61 3 9268 8332 'ਤੇ ਫ਼ੋਨ ਕਰੋ। ਫਿਰ ਸੇਵਾ ਸਾਨੂੰ ਇੱਕ ਦੁਭਾਸ਼ੀਏ ਨਾਲ ਫ਼ੋਨ ਕਰੇਗੀ ਤਾਂ ਜੋ ਅਸੀਂ ਤੁਹਾਡੀ ਪੁੱਛਗਿੱਛ ਵਿੱਚ ਮੱਦਦ ਕਰ ਸਕੀਏ।
- ਕਾਲ-ਬੈਕ ਲਾਈਨ - ਜੇ ਅਸੀਂ ਤੁਹਾਡੇ ਨਾਲ ਪੱਤਰ, ਈ-ਮੇਲ ਜਾਂ ਫ਼ੋਨ ਦੁਆਰਾ ਸੰਪਰਕ ਕਰਦੇ ਹਾਂ, ਤਾਂ ਅਸੀਂ ਆਪਣਾ ਕਾਲ-ਬੈਕ ਨੰਬਰ ਅਤੇ ਇੱਕ PIN ਪ੍ਰਦਾਨ ਕਰ ਸਕਦੇ ਹਾਂ। ਫਿਰ ਉਸ ਨੰਬਰ 'ਤੇ ਫ਼ੋਨ ਕਰੋ, ਜਦੋਂ ਪੁੱਛਿਆ ਜਾਂਦਾ ਹੈ, ਤਾਂ ਉਹ PIN ਭਰੋ ਜੋ ਅਸੀਂ ਤੁਹਾਨੂੰ ਦਿੱਤਾ ਸੀ। ਇਹ ਯਕੀਨੀ ਬਣਾਏਗਾ ਕਿ ਤੁਸੀਂ ਸਹੀ ਗਾਹਕ ਸੇਵਾ ਨੁਮਾਇੰਦੇ ਨਾਲ ਜੁੜੇ ਹੋਏ ਹੋ।
- ਆਸਟ੍ਰੇਲੀਆ ਵਿੱਚ ਕਾਲ-ਬੈਕ ਨੰਬਰ - 1300 306 275.
- ਆਸਟ੍ਰੇਲੀਆ ਤੋਂ ਬਾਹਰ ਕਾਲ-ਬੈਕ ਨੰਬਰ - +61 2 6216 3442 ਅਤੇ 1300 306 275 ਨਾਲ ਸੰਪਰਕ ਕਰਵਾਉਣ ਲਈ ਕਹੋ।
ਉਹ ਸਵਾਲ ਜੋ ਅਸੀਂ ਤੁਹਾਨੂੰ ਪੁੱਛ ਸਕਦੇ ਹਾਂ
ਇਸ ਤੋਂ ਪਹਿਲਾਂ ਕਿ ਅਸੀਂ ਤੁਹਾਡੇ ਵੇਰਵਿਆਂ ਬਾਰੇ ਵਿਚਾਰ-ਵਟਾਂਦਰਾ ਕਰ ਸਕੀਏ ਜਾਂ ਤੁਹਾਡੇ ਰਿਕਾਰਡਾਂ ਨੂੰ ਅੱਪਡੇਟ ਕਰ ਸਕੀਏ, ਤੁਹਾਨੂੰ ਆਪਣੀ ਪਛਾਣ ਸਾਬਤ ਕਰਨੀ ਲਾਜ਼ਮੀ ਹੈ।
ਅਸੀਂ ਤੁਹਾਨੂੰ ਤੁਹਾਡੀ ਟੈਕਸ ਜਾਣਕਾਰੀ ਦੇ ਅਧਾਰ 'ਤੇ ਸਵਾਲ ਪੁੱਛਾਂਗੇ, ਜਿਸ ਵਿੱਚ ਤੀਜੀਆਂ ਧਿਰਾਂ ਅਤੇ ਹੋਰ ਸਰਕਾਰੀ ਵਿਭਾਗਾਂ ਦੀ ਜਾਣਕਾਰੀ ਵੀ ਸ਼ਾਮਲ ਹੈ।
ਇਸ ਵਿੱਚ ਤੁਹਾਨੂੰ ਜਾਰੀ ਕੀਤੇ ਗਏ ATO ਪੱਤਰ ਜਾਂ ਨੋਟਿਸਾਂ ਦੇ ਵੇਰਵੇ, ਟੈਕਸ ਰਿਟਰਨ ਦੇ ਵੇਰਵੇ, ਜਾਂ ਹੋਰ ਜਾਣਕਾਰੀ ਜੋ ਤੁਹਾਡੀ ਪਛਾਣ ਦੀ ਪੁਸ਼ਟੀ ਕਰਨ ਵਿੱਚ ਸਾਡੀ ਮੱਦਦ ਕਰੇਗੀ, ਸ਼ਾਮਲ ਹੋ ਸਕਦੇ ਹਨ।
ਸਾਨੂੰ ਪੱਤਰ ਲਿਖੋ
ਤੁਸੀਂ ਸਾਨੂੰ ਇਸ ਪਤੇ 'ਤੇ ਪੱਤਰ ਲਿਖ ਸਕਦੇ ਹੋ:
AUSTRALIAN BUSINESS REGISTRY SERVICES
LOCKED BAG 6000
ALBURY NSW 2640
AUSTRALIA